Product SiteDocumentation Site

Red Hat Enterprise Linux 5

5.8 ਜਾਰੀ ਸੂਚਨਾ

Red Hat Enterprise Linux 5.8 ਲਈ ਜਾਰੀ ਸੂਚਨਾ

ਪ੍ਰਕਾਸ਼ਨ 8


ਕਾਨੂੰਨੀ ਸੂਚਨਾ

Copyright © 2012 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
MySQL® is a registered trademark of MySQL AB in the United States, the European Union and other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
Red Hat Enterprise Linux ਛੋਟਾ ਰੀਲੀਜ਼ ਹਰੇਕ ਸੁਧਾਰ, ਸੁਰੱਖਿਆ ਅਤੇ ਬੱਗ ਫਿਕਸ ਇਰੱਟਾ ਦਾ ਮੇਲ ਹੈ। Red Hat Enterprise Linux 5.8 ਜਾਰੀ ਸੂਚਨਾ ਵਿੱਚ Red Hat Enterprise Linux 5 ਓਪਰੇਟਿੰਗ ਸਿਸਟਮ ਅਤੇ ਇਸ ਨਾਲ ਸੰਬੰਧਿਤ ਐਪਲੀਕੇਸ਼ਨਾਂ ਵਿਚਲੇ ਅੱਪਡੇਟ ਦਿੱਤੇ ਗਏ ਹਨ। ਸਭ ਤਬਦੀਲੀਆਂ ਬਾਰੇ ਵਿਸਥਾਰ ਸੂਚਨਾ ਤਕਨੀਕੀ ਸੂਚਨਾ ਵਿੱਚ ਉਪਲੱਬਧ ਹੈ।

ਮੁੱਖ ਬੰਧ
1. ਇੰਸਟਾਲੇਸ਼ਨ
2. ਕਰਨਲ
2.1. ਕਰਨਲ ਪਲੇਟਫਾਰਮ ਸੋਧਾਂ
2.2. ਕਰਨਲ ਆਮ ਫੀਚਰ
3. ਡਿਵਾਈਸ ਡਰਾਈਵਰ
3.1. ਸਟੋਰੇਜ਼ ਡਰਾਈਵਰ
3.2. ਨੈੱਟਵਰਕ ਡਰਾਈਵਰ
3.3. ਗਰਾਫਿਕਸ ਡਰਾਈਵਰ
4. ਫਾਇਲ ਸਿਸਟਮ ਅਤੇ ਸਟੋਰੇਜ਼ ਪਰਬੰਧਨ
5. ਪ੍ਰਮਾਣਿਕਤਾ ਅਤੇ ਅੰਤਰਕਾਰਜਕਾਰੀ
6. ਇੰਟਾਈਟਲਮੈਂਟ
7. ਸੁਰੱਖਿਆ, ਸਟੈਂਡਰਡ ਅਤੇ ਸਾਰਟੀਫਿਕੇਸ਼ਨ
8. ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ
9. ਵਰਚੁਲਾਈਜ਼ੇਸ਼ਨ
9.1. Xen
9.2. KVM
9.3. SPICE
10. ਆਮ ਅੱਪਡੇਟ
A. ਦੁਹਰਾਈ ਅਤੀਤ

ਮੁੱਖ ਬੰਧ

ਜਾਰੀ ਸੂਚਨਾ ਵਿੱਚ ਸੋਧਾਂ ਅਤੇ ਵਧੀਕੀਆਂ ਨੂੰ ਵਿਸ਼ਥਾਰ ਵਿੱਚ ਦਿੱਤਾ ਗਿਆ ਹੈ ਜੋ Red Hat Enterprise Linux 5.8 ਵਿੱਚ ਕੀਤੀਆਂ ਗਈਆਂ ਹਨ। Red Hat Enterprise Linux for the 5.8 ਅੱਪਡੇਟ ਵਿਚਲੀਆਂ ਤਬਦੀਲੀ ਬਾਰੇ ਵਿਸਥਾਰ ਦਸਤਾਵੇਜ਼ਾਂ ਲਈ, ਤਕਨੀਕੀ ਸੂਚਨਾ ਵੇਖੋ।

ਸੂਚਨਾ

Red Hat Enterprise Linux for the 5.8 ਜਾਰੀ ਸੂਚਨਾ ਦੇ ਨਵੇਂ ਵਰਜਨ ਲਈ ਆਨਲਾਈਨ ਜਾਰੀ ਸੂਚਨਾ ਵੇਖੋ।

ਅਧਿਆਇ 1. ਇੰਸਟਾਲੇਸ਼ਨ

IPoIB ਤੋਂ ਇੰਸਟਾਲੇਸ਼ਨ
Red Hat Enterprise Linux 5.8 Infiniband (IPoIB) ਇੰਟਰਫੇਸ ਰਾਹੀਂ IP ਤੋਂਂ ਇੰਸਟਾਲੇਸ਼ਨ ਲਈ ਸਹਿਯੋਗੀ ਹੈ।

ਅਧਿਆਇ 2. ਕਰਨਲ

2.1. ਕਰਨਲ ਪਲੇਟਫਾਰਮ ਸੋਧਾਂ

ਸਰਵਿਸ ਦੀ ਪਾਵਰ ਮੈਨੇਜਮੈਂਟ ਕੁਆਲਟੀ
ਸਰਵਿਸ (pm_qos) ਢਾਂਚੇ ਦੀ ਪਾਵਰ ਮੈਨੇਜਮੈਂਟ ਕੁਆਲਟੀ ਲਈ ਸਹਿਯੋਗ Red Hat Enterprise Linux 5.8 ਵਿੱਚ ਜੋੜਿਆ ਗਿਆ ਹੈ। pm_qos ਇੰਟਰਫੇਸ ਡਰਾਈਵਰਾਂ ਦੁਆਰਾ ਕਾਰਜਕੁਸ਼ਲਤਾ ਉਮੀਦ ਰਜਿਸਟਰ ਕਰਨ ਲਈ, pm_qos ਪੈਰਾਮੀਟਰਾਂ: cpu_dma_latency, network_latency, network_throughput ਵਿੱਚੋਂ ਕਿਸੇ ਇੱਕ ਮੌਜੂਦਾ ਸਹਿਯੋਗੀ ਲਈ ਸਬਸਿਸਟਮ ਅਤੇ ਯੂਜ਼ਰ ਸਪੇਸ ਐਪਲੀਕੇਸ਼ਨਾਂ ਰਜਿਸਟਰ ਕਰਨ ਲਈ ਇੱਕ ਕਰਨਲ ਅਤੇ ਯੂਜ਼ਰ ਮੋਡ ਇੰਟਰਫੇਸ ਦਿੰਦਾ ਹੈ। ਵਧੇਰੇ ਜਾਣਕਾਰੀ ਲਈ, /usr/share/doc/kernel-doc-<VERSION>/Documentation/power/pm_qos_interface.txt ਵੇਖੋ।
PCIe 3.0 ਸਹਿਯੋਗ
Red Hat Enterprise Linux 5.8 ਵਿੱਚ PCIe 3.0 ਫੁੱਲ ਫੰਕਸ਼ਨ ਸਹਿਯੋਗ, ID-ਅਧਾਰਿਤ ਔਰਡਰਿੰਗ ਜੋੜ ਕੇ, OBFF (ਅਨੁਕੂਲਤ ਬਫਰ ਫਲੱਸ਼/ਭਰੋ) ਯੋਗ/ਅਯੋਗ ਸਹਿਯੋਗ, ਲੇਟੈਂਸੀ ਟੌਲਰੈਂਸ ਰਿਪੋਰਟਿੰਗ ਯੋਗ/ਅਯੋਗ ਸਹਿਯੋਗ ਦਿੱਤਾ ਗਿਆ ਹੈ।
ALSA HD ਆਡੀਓ ਸਹਿਯੋਗ
ALSA HD ਆਡੀਓ ਸਹਿਯੋਗ Intel ਦੇ ਅਗਲੇ ਪਲੇਟਫਾਰਮ ਕੰਟਰੋਲਰ ਹੱਬ ਉੱਪਰ ਸਹਿਯੋਗ ਜੋੜਿਆ ਗਿਆ ਹੈ।
ਜੰਤਰ ID ਜੋੜੇ ਗਏ
ਜੰਤਰ ID ਜੋੜੇ ਗਏ ਹਨ ਤਾਂ ਜੋ Intel ਦੇ ਅਗਲੇ ਪਲੇਟਫਾਰਮ ਕੰਟਰੋਲਰ ਹੱਬ ਨੂੰ ਹੇਠਲੇ ਡਰਾਈਵਰਾਂ: SATA, SMBus, USB, Audio, Watchdog, I2C ਲਈ ਸਹਿਯੋਗ ਦਿੱਤਾ ਜਾ ਸਕੇ।
StarTech PEX1P
StarTech 1 ਪੋਰਟ PCI ਐਕਸਪ੍ਰੈੱਸ ਪੈਰਲਲ ਪੋਰਟ ਜੰਤਰ ਜੋੜਿਆ ਗਿਆ ਹੈ।
configure-pe RTAS ਕਾਲ
configure-pe RTAS (ਰੰਨਟਾਈਮ ਐਬਸਟਰੈਕਸ਼ਨ ਸਰਵਿਸ) ਕਾਲ ਨੂੰ PowerPC ਪਲੇਟਫਾਰਮ ਉੱਪਰ ਸਹਿਯੋਗ ਜੋੜਿਆ ਗਿਆ ਹੈ।
ਅੱਪਡੇਟ ਕੀਤਾ JSM ਡਰਾਈਵਰ
JSM ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Bell2 (PLX ਚਿੱਪ ਨਾਲ) 2-ਪੋਰਟ ਅਡਾਪਟਰ ਨੂੰ IBM POWER7 ਸਿਸਟਮਾਂ ਉੱਪਰ ਸਹਿਯੋਗ ਦਿੱਤਾ ਜਾਏ। ਨਾਲ ਹੀ, EEH ਸਹਿਯੋਗ JSM ਡਰਾਈਵਰ ਵਿੱਚ ਜੋੜਿਆ ਗਿਆ ਹੈ।

2.2. ਕਰਨਲ ਆਮ ਫੀਚਰ

RSS ਅਤੇ ਸਵੈਪ ਅਕਾਰ ਜਾਣਕਾਰੀ
Red Hat Enterprise Linux 5.8 ਵਿੱਚ, /proc/sysvipc/shm ਫਾਇਲ (ਜੋ ਵਰਤੋਂ ਅਧੀਨ ਸ਼ੇਅਰਡ ਮੈਮੋਰੀਆਂ ਦੀ ਸੂਚੀ ਦਿੰਦੀ ਹੈ) ਵਿੱਚ ਹੁਣ RSS (ਰੈਜ਼ੀਡੈਂਟ ਸੈੱਟ ਸਾਈਜ਼—ਮੈਮੋਰੀ ਵਿਚਲੇ ਕਾਰਜਾਂ ਦਾ ਹਿੱਸਾ) ਅ\nਤੇ ਸਵੈਪ ਅਕਾਰ ਜਾਣਕਾਰੀ ਸ਼ਾਮਿਲ ਹੁੰਦੀ ਹੈ।
OProfile ਸਹਿਯੋਗ
OProfile ਪਰੋਫਾਈਲਰ ਨੂੰ Intel ਦੇ ਸੈਂਡੀ ਬਰਿੱਜ (Sandy Bridge) ਪਲੇਟਫਾਰਮ ਉੱਪਰ ਸਹਿਯੋਗ ਜੋੜਿਆ ਗਿਆ ਹੈ ਤਾਂ ਜੋ ਸਭ ਕੋਰ ਈਵੈਂਟਾਂ ਨੂੰ ਸਹਿਯੋਗ ਦਿੱਤਾ ਜਾ ਸਕੇ।
Wacom Bamboo MTE-450A
Red Hat Enterprise Linux 5.8 ਵਿੱਚ Wacom Bamboo MTE-450A ਟੈਬਲਿਟ ਲਈ ਸਹਿਯੋਗ ਜੋੜਿਆ ਗਿਆ ਹੈ।
X-keys Jog ਅਤੇ Shuttle Pro
X-keys Jog ਅਤੇ Shuttle Pro ਜੰਤਰਾਂ ਲਈ ਸਹਿਯੋਗ Red Hat Enterprise Linux 5.8 ਵਿੱਚ ਜੋੜਿਆ ਗਿਆ ਹੈ।
ਬੌਡਿੰਗ ਮੋਡੀਊਲ NIC ਲਈ ਸਭ ਗਤੀਆਂ ਮਨਜੂਰ ਕਰਦਾ ਹੈ
ਕਰਨਲ ਵਿਚਲਾ ਬੌਡਿੰਗ ਮੋਡੀਊਲ ਹੁਣ ਕਿਸੇ ਵੀ ਨੈੱਟਵਰਕ ਇੰਟਰਫੇਸ ਕੰਟਰੋਲਰ ਲਈ ਮੌਜੂਦਾ ਲਿੰਕ-ਸਪੀਡ ਰਿਪੋਰਟ ਕਰਦਾ ਹੈ। ਪਹਿਲਾਂ, ਬੌਡਿੰਗ ਮੋਡੀਊਲ ਸਿਰਫ 10/100/1000/10000 ਵਾਲੀ ਸਪੀਡ ਹੀ ਰਿਪੋਰਟ ਕਰਦਾ ਸੀ। ਇਹ ਤਬਦੀਲੀ ਬਲੇਟ ਵਾਲੇ ਇਨਵਾਇਰਮੈਂਟਾਂ ਵਿੱਚ ਸਹੀ ਲਿੰਕ-ਸਪੀਡ ਦਿੰਦੀ ਹੈ ਜੋ ਨਾਨ-ਸਟੈਂਡਰਡ ਸਪੀਡਾਂ ਵਰਤਦੇ ਹਨ ਜਿਵੇਂ 9 Gbs।
ਮਨਜੂਰ ਸੀਰੀਅਲ ਇੰਟਰਫੇਸਾਂ ਦੀ ਵੱਧ-ਤੋਂ-ਵੱਧ ਗਿਣਤੀ
CONFIG_SERIAL_8250_NR_UARTS ਪੈਰਾਮੀਟਰ ਕਰਨਲ ਦੁਆਰਾ ਸਹਿਯੋਗੀ ਸੀਰੀਅਲ ਇੰਟਰਫੇਸਾਂ ਦੀ ਵੱਧ-ਤੋਂ-ਵੱਧ ਗਿਣਤੀ ਦੱਸਦਾ ਹੈ। Red Hat Enterprise Linux 5.8 ਵਿੱਚ, CONFIG_SERIAL_8250_NR_UARTS ਪੈਰਾਮੀਟਰ ਦਾ ਮੁੱਲ 64 ਤੱਕ ਵਧਾ ਦਿੱਤਾ ਹੈ ਉਹਨਾਂ ਸਿਸਟਮਾਂਲ ਈ ਜਿਨਾਂ ਉੱਪਰ 32 (ਅਤੇ 64 ਤੱਕ) ਤੋਂ ਜਿਆਦਾ ਕੰਸੋਲ ਕੁਨੈਕਸ਼ਨ ਹੁੰਦੇ ਹਨ।
blacklist ਚੋਣ /etc/kdump.conf ਵਿੱਚ
blacklist ਚੋਣ ਹੁਣ Kdump ਸੰਰਚਨਾ ਲਈ ਉਪਲੱਬਧ ਹੈ। ਇਹ ਚੋਣ ਮੋਡੀਊਲਾਂ ਨੂੰ initramfs ਵਿੱਚ ਲੋਡ ਹੋਣ ਤੋਂ ਰੋਕਦੀ ਹੈ। ਵਧੇਰੇ ਜਾਣਕਾਰੀ ਲਈ, kdump.conf(5) ਦਸਤੀ ਪੇਜ਼ ਵੇਖੋ।
fnic ਅਤੇ iscsi ਸਹਿਯੋਗ Kdump initrd ਵਿੱਚ
fnic ਅਤੇ iscsi ਡਰਾਈਵਰਾਂ ਲਈ ਸਹਿਯੋਗ Kdump ਦੀ ਸ਼ੁਰੂਆਤੀ RAM ਡਿਸਕ (initrd) ਵਿੱਚ ਸ਼ਾਮਿਲ ਕੀਤਾ ਗਿਆ ਹੈ।
Xen HVM ਗਿਸਟਾਂ ਉੱਪਰ Kdump
Kdump ਹੁਣ Xen HVM ਗਿਸਟਾਂ ਉੱਪਰ Red Hat Enterprise Linux 5.8 ਉੱਪਰ ਤਕਨੀਕੀ ਜਾਣਕਾਰੀ ਤੌਰ ਤੇ ਯੋਗ ਕੀਤਾ ਹੈ। ਇੱਕ ਇੰਮੁਲੇਟਡ ਡਿਸਕ ਉੱਪਰ Intel 64 ਹਾਈਪਰਵਾਈਸਰ ਨੂੰ Intel CPU ਨਾਲ ਵਰਤ ਕੇ ਲੋਕਲ ਡੰਪ ਲੈਣ ਲਈ ਸਿਰਫ ਸਹਿਯੋਗ ਸਥਾਪਨ ਹੈ। ਧਿਆਨ ਰੱਖੋ ਕਿ ਡੰਪ ਟਾਰਗਿਟ /etc/kdump.conf ਫਾਇਲ ਵਿੱਚ ਨਿਰਧਾਰਤ ਹੋਣਾ ਚਾਹੀਦਾ ਹੈ।

ਅਧਿਆਇ 3. ਡਿਵਾਈਸ ਡਰਾਈਵਰ

3.1. ਸਟੋਰੇਜ਼ ਡਰਾਈਵਰ

  • ipr ਡਰਾਈਵਰ ਨੂੰ IBM ਪਾਵਰ ਲੀਨਕਸ RAID SCSI HBAs ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ SAS VRAID ਫੰਕਸ਼ਨਾਂ ਨੂੰ ਯੋਗ ਕੀਤਾ ਜਾਏ ਅਤੇ ਨਵੇਂ ਅਡਾਪਟਰਾਂ ਲਈ ਪਰਿਭਾਸ਼ਾ ਜੋੜੀ ਜਾਏ।
  • megaraid ਡਰਾਈਵਰ ਨੂੰ ਵਰਜਨ 5.40 ਤੱਕ ਅੱਪਡੇਟ ਕੀਤਾ ਗਿਆ, ਜਿਸ ਵਿੱਚ FastPath I/O ਲਈ ਸੁਧਾਰ ਦਿੱਤੇ ਗਏ ਹਨ ਤਾਂ ਜੋ ਡੀਗਰੇਡ ਕੀਤੇ RAID 1 ਨਾਲ ਕੰਮ ਕੀਤਾ ਜਾ ਸਕੇ।
  • Panther Point PCH ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ AHCI (ਅਡਵਾਂਸਡ ਹੋਸਟ ਕੰਟਰੋਲਰ ਇੰਟਰਫੇਸ) ਮੋਡ ਨੂੰ Intel Panther Point ਜੰਤਰ IDs ਲਈ ਜੋੜਿਆ ਜਾ ਸਕੇ।
  • qla2xxx 4G ਅਤੇ 8G ਡਰਾਈਵਰ ਫਰਮਵੇਅਰ ਨੂੰ ਵਰਜਨ 5.06.01 ਤੱਕ ਅੱਪਡੇਟ ਕੀਤਾ ਗਿਆ ਹੈ।
  • qla2xxx ਡਰਾਈਵਰ QLogic ਫਾਈਬਰ ਚੈਨਲ HBAs ਲਈ ਵਰਜਨ 8.03.07.09.05.08-k ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ISP82xx ਲਈ ਸਹਿਯੋਗ ਦਿੱਤਾ ਗਿਆ ਹੈ ਤਾਂ ਜੋ ਇੱਕ ਡੰਪ (ਇੱਕ minidump) ਕੀਤਾ ਜਾਸ ਕੇ ਜਦੋਂ ਫੇਲ ਹੁੰਦਾ ਹੈ।
  • qla4xxx ਡਰਾਈਵਰ ਨੂੰ ਵਰਜਨ 5.02.04.00.05.08-d0 ਤੱਕ ਅੱਪਡੇਟ ਕੀਤਾ ਗਿਆ ਹੈ।
  • lpfc ਡਰਾਈਵਰ Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ ਵਰਜਨ 8.2.0.108.1p ਤੱਕ ਅੱਪਡੇਟ ਕੀਤਾ ਗਿਆ ਹੈ।
  • cciss ਡਰਾਈਵਰ ਨੂੰ ਆਖਰੀ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਕਮਾਂਡ ਲਾਈਨਸ ਵਿੱਚ ਜੋੜੀ ਗਈ ਹੈ CCISS ਸਧਾਰਨ ਮੋਡ ਲਈ ਸਹਿਯੋਗ ਦੇਣ ਵਾਸਤੇ।
  • be2iscsi ਡਰਾਈਵਰ ਨੂੰ ServerEngines BladeEngine 2 Open iSCSI ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ pci_disable ਜੰਤਰ ਚੋਣਾਂ ਅਤੇ ਸ਼ੱਟਡਾਊਨ ਰੂਟੀਨ ਨੂੰ ਸਹਿਯੋਗ ਦਿੱਤਾ ਜਾ ਸਕੇ।
  • bnx2i ਡਰਾਈਵਰ Broadcom NetXtreme II iSCSI ਲਈ ਵਰਜਨ 2.7.0.3 ਤੱਕ ਅੱਪਡੇਟ ਕੀਤਾ ਗਿਆ ਹੈ।
  • ਕਰਨਲ ਮਲਟੀਪਾਥ ਡਰਾਈਵਰ ਅੱਪਡੇਟ ਕੀਤਾ ਗਿਆ ਤਾਂ ਜੋ ਵਿਸਥਾਰ SCSI I/O ਗਲਤੀਆਂ ਜੋੜੀਆਂ ਜਾ ਸਕਣ।.
  • bfa ਫਰਮਵੇਅਰ ਨੂੰ ਵਰਜਨ 3.0.2.2 ਤੱਕ ਅੱਪਡੇਟ ਕੀਤਾ ਗਿਆ ਹੈ।
  • bfa ਡਰਾਈਵਰ ਨੂੰ ਹੇਠਲੀਆਂ ਸੋਧਾਂ ਨਾਲ ਅੱਪਡੇਟ ਕੀਤਾ ਗਿਆ ਹੈ:
    • ਫਲੈਸ਼ ਪਾਰਟੀਸ਼ਨਾਂ ਦੀ ਸੰਰਚਨਾ ਲਈ ਸਹਿਯੋਗ।
    • fcport ਅੰਕੜੇ ਇਕੱਠੇ ਕਰਨ ਅਤੇ ਰੀਸੈੱਟ ਕਰਨ ਲਈ ਸਹਿਯੋਗ।
    • I/O ਪਰੋਫਾਈਲਿੰਗ ਲਈ ਸਹਿਯੋਗ
    • RME ਇੰਟਰੱਪਟ ਹੈਂਡਲਿੰਗ ਅੱਪਡੇਟ ਕੀਤੀ ਗਈ ਹੈ।
    • FC-ਟਰਾਂਸਪੋਰਟ ਅਸਿੰਕਰੋਨਸ ਈਵੈਂਟ ਨੋਟੀਫਿਕੇਸ਼ ਲਈ ਸਹਿਯੋਗ।
    • PHYsical ਲੇਅਰ ਕੰਟਰੋਲ (PHY) ਕਿਊਰਿੰਗ ਲਈ ਸਹਿਯੋਗ।
    • ਹੋਸਟ ਬੱਸ ਅਡਾਪਟਰ (HBA) ਪੜਤਾਲਾਂ ਲਈ ਸਹਿਯੋਗ।
    • ਸਮਾਲ ਫੌਰਨ ਫੈਕਟਰ (SFP) ਜਾਣਕਾਰੀ ਲੈਣ ਲਈ ਸਹਿਯੋਗ।
    • CEE ਜਾਣਕਾਰੀ ਅਤੇ ਅੰਕੜਾ ਕਿਊਰਿੰਗ ਲਈ ਸਹਿਯੋਗ।
    • ਫੈਬਰਿਕ ਅਸਾਈਨਡ ਐਡਰੈੱਸ (FAA) ਲਈ ਸਹਿਯੋਗ।
    • ਡਰਾਈਵਰ/fw ਅੰਕੜੇ ਇਕੱਠੇ ਕਰਨ ਅਤੇ ਅਡਾਪਟਰ/ioc ਯੋਗ/ਅਯੋਗ ਕਾਰਵਾਈਆਂ ਲਈ ਸਹਿਯੋਗ।
  • mpt2sas ਡਰਾਈਵਰ ਨੂੰ ਵਰਜਨ 09.100.00.00 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਗਾਹਕਾਂ ਸੰਬੰਧੀ ਬਰਂਡਿੰਗ ਜੋੜੀ ਗਈ ਹੈ।
  • mptsas ਡਰਾਈਵਰ ਨੂੰ ਵਰਜਨ 3.04.20rh ਤੱਕ ਅੱਪਡੇਟ ਕੀਤਾ ਗਿਆ ਹੈ।
  • isci ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਮਸ਼ੀਨ ਇੰਟਰਫੇਸ ਲਈ ਕਿਸਮ ਸੁਰੱਖਿਆ ਅਤੇ Intel ਦੇ ਅਗਲੇ ਚਿਪਸੈੱਟ ਲਈ ਸਹਿਯੋਗ ਜੋੜਿਆ ਗਿਆ ਹੈ।
  • uIP ਡਰਾਈਵਰ ਨੂੰ ਵਰਜਨ 0.7.0.12 ਤੱਕ iscsi-initiator-utils ਪੈਕੇਜ ਦੇ ਹਿੱਸੇ ਵਜੋਂ ਅੱਪਡੇਟ ਕੀਤਾ ਗਿਆ ਹੈ।
  • megaraid_sas ਡਰਾਈਵਰ ਨੂੰ ਵਰਜਨ 5.40-rh1 ਤੱਕ ਅੱਪਡੇਟ ਕੀਤਾ ਗਿਆ ਹੈ।

3.2. ਨੈੱਟਵਰਕ ਡਰਾਈਵਰ

  • bnx2x ਡਰਾਈਵਰ ਫਰਮਵੇਅਰ ਨੂੰ ਵਰਜਨ 7.0.23 ਤੱਕ ਅੱਪਡੇਟ ਕੀਤਾ ਗਿਆ ਹੈ, ਜੋ ਨਵੇਂ ਬਰਾਡਕਾਮ Broadcom 578xx ਚਿੱਪਾਂ ਲਈ ਸਹਿਯੋਗ ਦਿੰਦਾ ਹੈ।
  • bnx2x ਡਰਾਈਵਰ ਨੂੰ ਵਰਜਨ 1.70.x ਤੱਕ ਅੱਪਡੇਟ ਕੀਤਾ ਗਿਆ ਹੈ।
  • bnx2i ਡਰਾਈਵਰ ਨੂੰ ਵਰਜਨ 2.7.0.3+ ਤੱਕ ਅੱਪਡੇਟ ਕੀਤਾ ਗਿਆ ਹੈ।
  • bnx2 ਡਰਾਈਵਰ ਨੂੰ ਵਰਜਨ 2.1.11 ਤੱਕ ਅੱਪਡੇਟ ਕੀਤਾ ਗਿਆ ਹੈ।
  • cnic ਡਰਾਈਵਰ ਨੂੰ ਵਰਜਨ 2.5.3+ ਤੱਕ ਅੱਪਡੇਟ ਕੀਤਾ ਗਿਆ ਹੈ।
  • cxgb3 ਡਰਾਈਵਰ ਨੂੰ ਨੈੱਟਵਰਕ ਜੰਤਰਾਂ ਦੀ Chelsio T3 ਫੈਮਿਲੀ ਲਈ ਆਖਰੀ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • cxgb4 ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈਟਵਰਕ ਕੰਟਰੋਲਰ ਨਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • iw_cxgb4 ਡਰਾਈਵਰ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • netxen_nic ਡਰਾਈਵਰ ਨੂੰ ਵਰਜਨ 4.0.77 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ VLAN RX HW ਪ੍ਰਵੇਗ ਲਈ ਸਹਿਯੋਗ ਦਿੱਤਾ ਗਿਆ ਹੈ।
  • tg3 ਡਰਾਈਵਰ ਨੂੰ Broadcom Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.119 ਤੱਕ ਅੱਪਡੇਟ ਕੀਤਾ ਗਿਆ ਹੈ।
  • ixgbe ਡਰਾਈਵਰ ਨੂੰ Intel 10 Gigabit PCI ਐਕਸਪ੍ਰੈੱਸ ਨੈੱਟਵਰਕ ਜੰਤਰ ਲਈ ਅੱਪਸਟਰੀਮ ਵਰਜਨ 3.4.8-k ਤੱਕ ਅੱਪਡੇਟ ਕੀਤਾ ਗਿਆ ਹੈ।
  • ixgbevf ਡਰਾਈਵਰ ਨੂੰ ਅੱਪਸਟਰੀਮ ਵਰਜਨ 2.1.0-k ਤੱਕ ਅੱਪਡੇਟ ਕੀਤਾ ਗਿਆ ਹੈ।
  • igbvf ਡਰਾਈਵਰ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • igb ਡਰਾਈਵਰ ਨੂੰ Intel Gigabit ਈਥਰਨੈੱਟ ਆਡਾਪਟਰਾਂ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਐਂਟਰੌਪੀ ਸਹਿਯੋਗ ਦਿੱਤਾ ਗਿਆ ਹੈ।
  • e1000e ਡਰਾਈਵਰ ਨੂੰ ਕੰਟਰੋਲਰਾਂ ਦੀ Intel 82563/6/7, 82571/2/3/4/7/8/9, ਅਤੇ 82583 PCI-E ਫੈਮਿਲੀ ਲਈ ਵਰਜਨ 1.4.4 ਤੱਕ ਅੱਪਡੇਟ ਕੀਤਾ ਗਿਆ ਹੈ।
  • e1000 ਡਰਾਈਵਰ ਨੂੰ ਅਡਾਪਟਰਾਂ ਦੀ Intel PRO/1000 PCI ਅਤੇ PCI-X ਫੈਮਿਲੀ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • bna ਡਰਾਈਵਰ ਨੂੰ ਵਰਜਨ 3.0.2.2 ਤੱਕ ਅੱਪਡੇਟ ਕੀਤਾ ਗਿਆ ਹੈ, ਜੋ Brocade 1860 AnyIO ਫੈਬਰਿਕ ਅਡਾਪਟਰ ਲਈ ਸਹਿਯੋਗ ਦਿੱਤਾ ਗਿਆ ਹੈ।
  • qlge ਡਰਾਈਵਰ ਨੂੰ ਵਰਜਨ 1.00.00.29 ਤੱਕ ਅੱਪਡੇਟ ਕੀਤਾ ਗਿਆ ਹੈ।
  • qlcnic ਡਰਾਈਵਰ ਨੂੰ HP NC-Series QLogic 10 Gigabit ਸਰਵਰ ਅਡਾਪਟਰਾਂ ਲਈ ਵਰਜਨ 5.0.18 ਤੱਕ ਅੱਪਡੇਟ ਕੀਤਾ ਗਿਆ ਹੈ।
  • be2net ਡਰਾਈਵਰ ਨੂੰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • enic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 2.1.1.24 ਤੱਕ ਅੱਪਡੇਟ ਕੀਤਾ ਗਿਆ ਹੈ।
  • nbd ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਯੂਜ਼ਰ ਦੁਆਰਾ ਸੈੱਟ ਹੋਣ ਯੋਗ ਟਾਈਮਆਊਟ (NBD_SET_TIMEOUT) ਨੂੰ I/O ਕਾਰਵਾਈਆਂ ਲਈ ਜੋੜਿਆ ਜਾ ਸਕੇ।

3.3. ਗਰਾਫਿਕਸ ਡਰਾਈਵਰ

  • Intel ਦਾ i810 ਗਰਾਫਿਕਸ ਡਰਾਈਵਰ (ਜੋ xorg-x11-drv-i810 ਪੈਕੇਜ ਦੁਆਰਾ ਦਿੱਤਾ ਗਿਆ ਹੈ) ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Westmere ਚਿੱਪਸੈੱਟਾਂ ਨੂੰ Ironlake ਇੰਟੀਗਰੇਟਡ ਗਰਾਫਿਕਸ ਲਈ ਸਹਿਯੋਗ ਦਿੱਤਾ ਜਾ ਸਕੇ।
  • Matrox mga ਵੀਡੀਓ ਕਾਰਡ ਡਰਾਈਵਰ ਨੂੰ ਅੱਪਡੇਟ ਕੀਤਾ ਜਾ ਸਕੇ ਤਾਂ ਜੋ ServerEngines Pilot 3 (Kronos 3) ਚਿੱਪਾਂ ਲਈ ਪੂਰੀ ਰੈਜ਼ੋਲੂਸ਼ਨ ਸਹਿਯੋਗ ਦਿੱਤਾ ਜਾ ਸਕੇ।

ਅਧਿਆਇ 4. ਫਾਇਲ ਸਿਸਟਮ ਅਤੇ ਸਟੋਰੇਜ਼ ਪਰਬੰਧਨ

--nosync ਚੋਣ CLVM ਮਿਰਰਡ ਵਾਲੀਅਮ ਐਕਸਟੈਂਸ਼ਨ ਲਈ
ਕਲੱਸਟਰਡ LVM ਵਿੱਚ ਨਵੀਂ --nosync ਚੋਣ ਸ਼ਾਮਿਲ ਹੈ ਮਿਰਰਡ ਲਾਜ਼ੀਕਲ ਵਾਲੀਅਮ ਐਕਸਟੈਂਡ ਕਰਨ ਲਈ। ਜਦੋਂ --nosync ਚੋਣ ਨਿਰਧਾਰਤ ਕੀਤੀ ਜਾਂਦੀ ਹੈ, ਕਲੱਸਟਰਡ ਮਿਰਰਡ ਲਾਜ਼ੀਕਲ ਵਾਲੀਅਮ ਐਕਸਟੈਂਡ ਕਰਨ ਨਾਲ ਵਾਲੀਅਮ ਸਮਕਾਲੀ ਨਹੀਂ ਹੁੰਦਾ, ਖਾਲੀ ਡਾਟੇ ਦੇ ਸਮਕਾਲੀ ਸਰੋਤਾਂ ਦੀ ਵਰਤੋਂ ਬਚ ਜਾਂਦੀ ਹੈ।
ext4 ਦਾ ਆਟੋਮੈਟਿਕ ਮੁੜ-ਅਕਾਰ
lvextend ਕਮਾਂਡ ਨੂੰ -r/--resizefs ਚੋਣ ਨਾਲ ਵਰਤਣ ਤੇ, ext4 ਫਾਇਲ ਸਿਸਟਮ ਆਪੇ ਹੀ ਮੁੜ-ਅਕਾਰ ਕੀਤਾ ਜਾਂਦਾ ਹੈ। resize2fs ਨਾਲ ਦਸਤੀ ਮੁੜ-ਅਕਾਰ ਕਰਨ ਦੀ ਹੁਣ ਲੋੜ ਨਹੀਂ ਹੈ।
NFS ਕਲਾਂਈਟਾਂ ਦੁਆਰਾ ਵਰਤੀਆਂ ਜਾਂਦੀਆਂ ਅਸੁਰੱਖਿਅਤ ਪੋਰਟਾਂ
Red Hat Enterprise Linux 5.8 ਨਾਲ, NFS ਕਲਾਈਂਟਾਂ ਨੂੰ ਅਸੁਰੱਖਇਅਤ ਪੋਰਟਾਂ (ਜਿਵੇਂ, 1024 ਅਤੇ ਉੱਪਰਲੀਆਂ) ਵਰਤਣ ਦੀ ਮਨਜੂਰੀ ਮਿਲਦੀ ਹੈ।
ਐਕਟਿਵ ਮਲਟੀਪਾਥ ਜੰਤਰ LVM ਦੁਆਰਾ ਸਕੈਨ ਨਹੀਂ ਕੀਤੇ ਗਏ
LVM ਹੁਣ ਮਲਟੀਪਾਥ ਮੈਂਬਰ ਜੰਤਰਾਂ (ਐਕਟਿਵ ਮਲਟੀਪਾਥ ਜੰਤਰਾਂ ਲਈ ਅਧੀਨ ਪਾਥ) ਨੂੰ ਸਕੈਨ ਨਹੀਂ ਕਰਦਾ ਅਤੇ ਉੱਪਰਲੇ ਪੱਧਰ ਦੇ ਜੰਤਰ ਵਰਤਦਾ ਹੈ। ਇਹ ਵਰਤਾਓ ਬੰਦ ਕਰਨ ਲਈ multipath_component_detection ਚੋਣ ਨੂੰ /etc/lvm/lvm.conf ਵਿੱਚ ਵਰਤਿਆ ਜਾ ਸਕਦਾ ਹੈ।

ਅਧਿਆਇ 5. ਪ੍ਰਮਾਣਿਕਤਾ ਅਤੇ ਅੰਤਰਕਾਰਜਕਾਰੀ

DNS SRV ਰਿਕਾਰਡਾਂ ਲਈ ਸਹਿਯੋਗ
DNS SRVਰਿਕਾਰਡ ਸਹਿਯੋਗ nss_ldap ਪੈਕੇਜ ਵਿੱਚ ਜੋੜਿਆ ਗਿਆ ਹੈ।
ਪੇਜ਼ਡ LDAP look-ups ਲਈ ਸਹਿਯੋਗ
SSSD ਹੁਣ ਸਿੰਗਲ ਰਕੁਇਸਟ ਦੁਆਰਾ ਦਿੱਤੇ ਵੱਡੀ ਗਿਣਤੀ ਵਿੱਚ ਰਿਕਾਰਡਾਂ ਦਾ ਪਰਬੰਧਨ ਕਰਨ ਲਈ ਪੇਜ਼ਡ LDAP look-up ਕਰ ਸਕਦੀ ਹੈ।
ਨਵੀਂ SSSD ਸੰਰਚਨਾ ਚੋਣ
Red Hat Enterprise Linux 5.8, SSSD ਹੇਠਲੀਆਂ /etc/sssd/sssd.conf ਫਾਇਲ ਵਿਚਲੀਆਂ ਨਵੀਆਂ ਸੰਰਚਨਾ ਚੋਣਾਂ ਨੂੰ ਸਹਿਯੋਗ ਦਿੰਦੀ ਹੈ:
  • override_homedir
  • allowed_shells
  • vetoed_shells
  • shell_fallback
  • override_gid
ਇਹਨਾਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਈ, sssd.conf(5) ਦਸਤੀ ਪੇਜ਼ ਵੇਖੋ।

ਅਧਿਆਇ 6. ਇੰਟਾਈਟਲਮੈਂਟ

RHN ਕਲਾਸਿਕ ਮੂਲ ਹੀ ਚੁਣਿਆ ਹੈ
ਇੱਕ ਸਿਸਟਮ ਨੂੰ firstboot ਨਾਲ ਰਜਿਸਟਰ ਕਰਦੇ ਸਮੇਂ, RHN ਕਲਾਸਿਕ ਚੋਣ ਮੈਂਬਰੀ ਹਿੱਸੇ ਵਿੱਚ ਮੂਲ ਹੀ ਚੁਣੀ ਜਾਂਦੀ ਹੈ।
ਮੈਂਬਰੀ ਨਵੀਂ ਕਰਨ ਤੋਂ ਬਾਅਦ ਸਾਰਟੀਫਿਕੇਟ ਨੂੰ ਆਪੇ ਮੁੜ-ਬਣਾਉਣਾ
ਹੁਣ ਨਵਾਂ ਇੰਟਾਈਟਲਮੈਂਟ ਸਾਰਟੀਫਿਕੇਟ ਆਪੇ ਬਣਾਉਣਾ ਸੰਭਵ ਹੈ। ਇਸਦੀ ਸੋਧ ਤੋਂ ਪਹਿਲਾਂ, \nਗਾਹਕਾਂ ਨੂੰ ਦਸਤੀ ਸਾਰਟੀਫਿਕੇਟ ਬਣਾਉਣਾ ਪੈਂਦਾ ਸੀ ਤਾਂ ਜੋ ਅੱਪਡੇਟ ਲੈ ਸਕਣ। ਆਪੇ \nਸਾਰਟੀਫਿਕੇਟ ਮੁੜ-ਬਣਾਉਣ ਨਾਲ ਸਰਵਿਸ ਵਿੱਚ ਰੁਕਾਵਟਾਂ ਘਟਦੀਆਂ ਹਨ। ਯੂਜ਼ਰਾਂ ਨੂੰ ਪਤਾ ਲੱਗਦਾ \nਹੈ ਕਿੱਥੇ ਸਾਰਟੀਫਿਕੇਟ ਆਪੇ ਮੁੜ-ਬਣਾਉਣਾ ਹੈ ਜਾਂ ਅਸਫਲ ਹੋਇਆ ਹੈ। ਵਧੇਰੇ ਜਾਣਕਾਰੀ ਲਈ, https://www.redhat.com/rhel/renew/faqs/ ਵੇਖੋ।
ਮੈਂਬਰੀ ਵੇਰਵਾ
Red Hat Enterprise Linux 5.8 ਵਿੱਚ ਮੈਂਬਰੀ ਸਟੈਕਿੰਗ ਜੋੜੀ ਗਈ ਹੈ। ਇਹ ਯੂਜ਼ਰਾਂ ਨੂੰ \nਇੱਕੋ ਮਸ਼ੀਨ ਤੇ ਬਹੁਤੀਆਂ ਮੈਂਬਰੀ ਸੈੱਟ ਕਰਨ ਵਿੱਚ ਮੱਦਦ ਕਰਦੀ ਹੈ ਤਾਂ ਜੋ ਕੰਪਲੀਏਂਟ ਬਣ \nਸਕੇ। ਮੈਂਬਰੀ ਸਟੈਕਿੰਗ ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux ਡਿਪਲਾਇਮੈਂਟ ਗਾਈਡ ਵੇਖੋ।
RHN ਕਲਾਸਿਕ ਤੋਂ ਸਾਰਟੀਫਿਕੇਟ-ਅਧਾਰਿਤ RHN ਮਾਈਗਰੇਟ ਕਰਨਾ
Red Hat Enterprise Linux 5.8 ਵਿੱਚ ਨਵਾਂ ਜੰਤਰ ਸ਼ਾਮਿਲ ਕੀਤਾ ਹੈ ਜੋ RHN ਕਲਾਸਿਕ \nਗਾਹਕਾਂ ਨੂੰ ਸਾਰਟੀਫਿਕੇਟ-ਅਧਾਰਿਤ RHN ਤੇ ਮਾਈਗਰੇਟ ਕਰਦਾ ਹੈ। ਵਧੇਰੇ ਜਾਣਕਾਰੀ ਲਈ, Red Hat Enterprise Linux 5 ਡਿਪਲਾਇਮੈਂਟ ਗਾਈਡ ਵੇਖੋ।

ਅਧਿਆਇ 7. ਸੁਰੱਖਿਆ, ਸਟੈਂਡਰਡ ਅਤੇ ਸਾਰਟੀਫਿਕੇਸ਼ਨ

SCAP 1.1
OpenSCAP ਨੂ SCAP 1.1 (ਸਕਿਊਰਿਟੀ ਕੰਟੈਂਟ ਆਟੋਮੈਸ਼ਨ ਪਰੋਟੋਕਾਲ) ਫੰਕਸ਼ਨੈਲਿਟੀ ਨਾਲ ਅੱਪਗਰੇਡ ਕੀਤਾ ਗਿਆ ਹੈ।
DigiCert ਸਾਰਟੀਫਿਕੇਟ openssl ਵਿੱਚ ਜੋੜਿਆ ਗਿਆ ਹੈ
Red Hat Enterprise Linux 5.8 ਨਾਲ, openssl ਪੈਕੇਜ ਵਿੱਚ DigiCert ਸਾਰਟੀਫਿਕੇਟ /etc/pki/tls/certs/ca-bundle.crt ਫਾਇਲ ਦੁਆਰਾ ਸ਼ਾਮਿਲ ਕੀਤਾ ਗਿਆ ਹੈ (ਜਿਸ ਵਿੱਚ ਭਰੋਸੇਯੋਗ ਰੂਟ(root) CA ਸਾਰਟੀਫਿਕੇਟ ਹੁੰਦੇ ਹਨ)।

ਅਧਿਆਇ 8. ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ

ਹਾਈ ਅਵੈਲੇਬਿਲਿਟੀ ਅਤੇ ਰੈਸਲੀਏਂਟ ਸਟੋਰੇਜ਼ ਚੈਨਲਾਂ ਤੋਂ ਪੈਕੇਜ ਇੰਸਟਾਲ ਕਰਨਾ
Red Hat Enterprise Linux 5.8 ਬੀਟਾ ਸਿਸਟਮ ਉੱਪਰ, cluster ਅਤੇ cluster-storage ਪੈਕੇਜਾਂ ਨੂੰ cdn.redhat.com ਤੋਂ ਇੰਸਟਾਲ ਕਰਨ ਨਾਲ ਸੰਬੰਧਿਤ ਉਤਪਾਦ, ਹਾਈ ਅਵੈਲੇਬਿਲਿਟੀ ਅਤੇ ਰੈਸਲੀਏਂਟਰ ਸਟੋਰੇਜ਼, ਨੂੰ ਨਾ ਇੰਸਟਾਲ ਹੋਏ ਮਾਰਕ ਕੀਤਾ ਜਾਂਦਾ ਹੈ। Red Hat ਸਿਫਾਰਸ਼ ਕਰਦਾ ਹੈ ਕਿ Red Hat Enterprise Linux 5.8 ਬੀਟਾ ਇੰਸਟਾਲੇਸ਼ਨ ਮੀਡੀਆ ਵਰਤੋ, ਇੰਸਟਾਲੇਸ਼ਨ ਦੌਰਾਨ ਮੈਂਬਰੀ ਨੰਬਰ ਦਿਓ, ਤਾਂ ਜੋ cluster ਅਤੇ cluster-storage ਤੋਂ ਪੈਕੇਜ ਇੰਸਟਾਲ ਕੀਤੇ ਜਾ ਸਕਣ। ਮੈਂਬਰੀ ਨੰਬਰਾਂ ਬਾਰੇ ਵਧੇਰੇ ਜਾਣਕਾਰੀ ਲਈ,ਜਿਨਾਂ ਨੂੰ ਇੰਸਟਾਲੇਸ਼ਨ ਨੰਬਰ ਕਹਿੰਦੇ ਹਨ, KBase ਆਰਟੀਕਲ ਵੇਖੋ।

ਅਧਿਆਇ 9. ਵਰਚੁਲਾਈਜ਼ੇਸ਼ਨ

9.1. Xen

ਇੱਕ ਹੋਸਟ CD-ROM ਨੂੰ PV ਗਿਸਟ ਨਾਲ ਜੋੜ ਰਿਹਾ ਹੈ
ਇੱਕ ਹੋਸਟ CD-ROM ਨੂੰ ਪੈਰਾਵਰਚੁਅਲਾਈਜ਼ਡ ਗਿਸਟ ਨਾਲ ਵਰਚੁਅਲ ਬਲਾਕ ਜੰਤਰ ਦੇ ਤੌਰ ਤੇ ਜੋੜਨ ਲਈ ਸਹਿਯੋਗ ਵਿੱਚ ਸੁਧਾਰ ਕੀਤਾ ਗਿਆ ਹੈ।
ਗਿਸਟ VBD ਦਾ ਆਰਜੀ ਮੁੜ-ਅਕਾਰ
Red Hat Enterprise Linux 5.8 ਵਿੱਚ, Xen ਗਿਸਟਾਂ ਵਿਚਲੇ ਵਰਚੁਅਲ ਬਲਾਕ ਜੰਤਰ ਹੋਸਟ-ਸਾਈਡ ਬਲਾਕਿੰਗ ਜੰਤਰਾਂ ਦੇ ਕਿਸੇ ਆਨ-ਲਾਈਨ ਮੁੜ-ਅਕਾਰ ਨਾਲ ਰਿਫਲੈਕਟ ਹੁੰਦਾ ਹੈ।

9.2. KVM

SPICE QXL ਡਰਾਈਵਰ virtio-win ਵਿੱਚ ਜੋੜੇ ਗਏ ਹਨ
ਸਧਾਰਨ ਇੰਸਟਾਲੇਸ਼ਨ ਯੋਗ ਕਰਨ ਲਈ ਅਤੇ ਡਰਾਈਵਰਾਂ ਨੂੰ MSI ਇੰਸਟਾਲਰ ਚਲਾਏ ਬਿਨਾਂ ਅੱਪਡੇਟ ਕਰਨ ਲਈ, SPICE QXL ਡਰਾਈਵਰ virtio-win RPM ਪੈਕੇਜ ਵਿੱਚ ਜੋੜੇ ਗਏ ਹਨ।

9.3. SPICE

ਨਵਾਂ pixman ਪੈਕੇਜ
Red Hat Enterprise Linux 5.8 ਵਿੱਚ ਇੱਕ ਨਵਾਂ pixman ਪੈਕੇਜ ਸ਼ਾਮਿਲ ਕੀਤਾ ਗਿਆ ਹੈ ਜੋ ਲੋ-ਲੈਵਲ ਪਿਕਸਲ ਮੈਨੀਪੂਲੇਸ਼ਨ ਲਾਇਬਰੇਰੀ ਦਿੰਦੀ ਹੈ ਅਤੇ ਫੀਚਰਾਂ ਹਨ ਜਿਵੇਂ ਈਮੇਜ਼ ਕੰਪੋਜ਼ਿਟਿੰਗ ਅਤੇ ਟਰੈਪੀਜ਼ੋਇਡ ਰਾਸਟਰੀਜ਼ੇਸ਼ਨ। pixman ਪੈਕੇਜ ਨੂੰ spice-client ਪੈਕੇਜ ਦੀ ਨਿਰਭਰਤਾ ਤੌਰ ਤੇ ਇੰਸਟਾਲ ਕੀਤਾ ਗਿਆ ਹੈ।

ਅਧਿਆਇ 10. ਆਮ ਅੱਪਡੇਟ

ਸੋਧਿਆ PDF/A ਸਹਿਯੋਗ
Red Hat Enterprise Linux 5.8 ਵਿੱਚ PDF/A— ਪੋਰਟੇਬਲ ਡੌਕੂਮੈਂਟ ਫਾਰਮੈਟ ਦਾ ਇੱਕ ISO-ਸਟੈਂਟਡ ਵਰਜਨ ਹੈ, — GhostScript ਵਰਜਨ 9.01 ਨਾਲ ਅੱਪਗਰੇਡ ਕਰਕੇ।
connectiontimeout ਪੈਰਾਮੀਟਰ httpd ਲਈ
httpd ਸਰਵਿਸ ਵਿੱਚ ਇੱਕ ਨਵਾਂ connectiontimout ਪੈਰਾਮੀਟਰ ਸ਼ਾਮਿਲ ਹੈ ਜੋ ਦੱਸਦਾ ਹੈ ਕਿ ਸਰਵਿਸ ਨੂੰ ਬੈਕ-ਐਂਡ ਮੁਕੰਮਲ ਕਰਨ ਲਈ ਕਿੰਨਾਂ ਸਮਾਂ ਉਡੀਕ ਕਰਨੀ ਪਊ। ਇਹ ਪੈਰਾਮੀਟਰ ਦੇਣ ਨਾਲ, ਟਾਈਮਆਊਟ ਗਲਤੀਆਂ ਦੀ ਗਿਣਤੀ ਕਲਾਂਈਟ ਨੂੰ ਦੱਸੀਆਂ ਜਾਂਦੀਆਂ ਹਨ ਜਦੋਂ ਅਪਾਚੇ ਦੁਆਰਾ ਲੋਡ ਬੈਲਸਿੰਗ ਕਾਫੀ ਘਟਾਈ ਜਾਂਦੀ ਹੈ।
iptables reload ਚੋਣ
iptables ਸਰਵਿਸ ਵਿੱਚ ਹੁਣ ਇੱਕ reload ਚੋਣ ਸ਼ਾਮਿਲ ਕੀਤੀ ਗਈ ਹੈ ਜੋ iptables ਰੂਲਾਂ ਨੂੰ ਬਿਨਾਂ ਮੋਡੀਊਲ ਅਨਲੋਡ/ਰੀਲੋਡ ਕਰੇ ਅਤੇ ਬਿਨਾਂ ਕਿਸੇ ਕੁਨੈਕਸ਼ਨ ਤੋੜੇ ਹੀ ਜ਼ੁੜ-ਤਾਜ਼ੇ ਕਰਦਾ ਹੈ।
RPM ਲਈ xz ਸਹਿਯੋਗ
Red Hat Enterprise Linux 5.8, RPM xz ਪੈਕੇਜ ਨੂੰ ਪੈਕੇਜ ਸੰਕੁਚਿਤ/ਖੋਲਣ ਲਈ ਵਰਤਦਾ ਹੈ ਜੋ LZMA ਇਨਕ੍ਰਿਪਸ਼ਨ ਵਰਤਦੇ ਹਨ।
python-ctypes ਪੈਕੇਜ
Red Hat Enterprise Linux 5.8 ਵਿੱਚ ਇੱਕ ਨਵਾਂ python-ctypes ਪੈਕੇਜ ਜੋੜਿਆ ਗਿਆ ਹੈ। python-ctypes ਇੱਕ ਪਾਇਥਨ ਮੋਡੀਊਲ ਹੈ ਜੋ ਪਾਇਥਨ ਵਿੱਚ C ਡਾਟਾ ਟਾਈਪ ਬਣਾਉਂਦਾ ਹੈ, ਅਤੇ ਫੰਕਸ਼ਨ ਨੂੰ ਡਾਇਨਾਮਿਕ ਲਿੰਕ ਲਾਇਬਰੇਰੀ (DLLs) ਜਾਂ ਸ਼ੇਅਰਡ ਲਾਇਬਰੇਰੀਆਂ ਵਿੱਚ ਕਾਲ ਕਰਦਾ ਹੈ। ਇਹ ਇਹਨਾਂ ਲਾਇਬਰੇਰੀਆਂ ਨੂੰ ਪਾਇਥਨ ਵਿੱਚ ਲਪੇਟਦਾ ਹੈ। ਇਹ ਪੈਕੇਜ iotop ਸਹੂਲਤ ਦੀ ਨਿਰਭਰਤਾ ਦੇ ਤੌਰ ਤੇ ਕੰਮ ਕਰਦਾ ਹੈ।
unixOBDC ਦਾ 64-bit ਵਰਜਨ
unixODBC ਦਾ ਇੱਕ ਨਵਾਂ 64-ਬਿੱਟ ਵਰਜਨ Red Hat Enterprise Linux 5.8 ਵਿੱਚ unixODBC64 ਪੈਕੇਜ ਦੁਆਰਾ ਜੋੜਿਆ ਗਿਆ ਹੈ। unixODBC64 ਪੈਕੇਜ ਦੇ ਨਾਲ, ਦੋ ਪੈਕੇਜ ਜੋੜੇ ਗਏ ਹਨ ਜੋ ਖਾਸ ਡਾਟਾਬੇਸ ਸਹਿਯੋਗ ਦਿੰਦੇ ਹਨ: mysql-connector-odbc64 ਅਤੇ postgresql-odbc64। ਯੂਜ਼ਰ ਜਿਨਾਂ ਨੂੰ ਥਰਡ-ਪਾਰਟੀ ODBC ਡਰਾਈਵਰ ਵਰਤਣ ਦੀ ਲੋੜ ਹੁੰਦੀ ਹੈ, ਉਹਨਾਂ ਨੂੰ unixODBC64 ਪੈਕੇਜ ਇੰਸਟਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਅਤੇ ਫਿਰ postgresql-odbc64 ਅਤੇ/ਜਾਂ mysql-connector-odbc64 ਪੈਕੇਜ ਇੰਸਟਾਲ ਕਰੇ ਜੇ ਲੋੜ ਹੋਵੇ।
iotop ਸਹੂਲਤ
ਇੱਕ ਨਵੀਂ iotop ਸਹੂਲਤ ਜੋੜੀ ਗਈ ਹੈ। iotop ਇੱਕ ਪਾਇਥਨ ਪਰੋਗਰਾਮ ਹੈ ਜਿਸਦਾ ਯੂਜ਼ਰ ਇੰਟਰਫੇਸ top ਸਹੂਲਤ ਵਰਗਾ ਹੈ, ਅਤੇ ਚੱਲ ਰਹੇ ਕਾਰਜਾਂ ਦੇ ਲਗਾਤਾਰ I/O ਕਾਰਵਾਈਆਂ ਦੇ ਅੰਕੜੇ ਵੇਖਾਉਣ ਲਈ ਵਰਤਿਆਂ ਜਾਂਦਾ ਹੈ।
BD-capable gcc44 ਲਈ binutils
Red Hat Enterprise Linux 5.8 ਵਿੱਚ ਇੱਕ ਨਵਾਂ binutils220 ਪੈਕੇਜ ਦਿੰਦਾ ਹੈ, ਜੋ BD ਫੰਕਸ਼ਨ ਵਰਤ ਸਕਦੇ ਹਨ ਜਦੋਂ gcc44 ਨਾਲ ਕੰਪਾਈਲ ਕੀਤੇ ਜਾਂਦੇ ਹਨ। ਇਸ ਨਾਲ ਯੂਜ਼ਰ ਪਰੋਗਰਾਮਾਂ ਨੂੰ AMD Bulldozer CPU ਫੀਚਰਾਂ ਨਾਲ ਬਿਲਡ ਕਰ ਸਕਦਾ ਹੈ।
ਅੱਪਗਰੇਡ ਤੋਂ ਬਾਅਦ httpd ਸਰਵਿਸ ਮੁੜ-ਚਾਲੂ ਕੀਤੀ ਗਈ
httpd ਸਰਵਿਸ ਹੁਣ ਆਟੋਮੈਟਿਕ ਮੁੜ-ਚਾਲੂ ਹੁੰਦੀ ਹੈ httpd ਪੈਕੇਜ ਅੱਪਗਰੇਡ ਕਰਨ ਤੋਂ ਬਾਅਦ।
ਕਰਬੀਰੋਸ ਨੈਗੋਸ਼ੀਏਸ਼ਨ ਲਈ Curl ਸਹਿਯੋਗ
curl ਸਹੂਲਤ ਵਿੱਚ ਹੁਣ ਨੈਗੋਸ਼ੀਏਟ ਪਰਾਕਸੀ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਰਿਮੋਟ ਮਸ਼ੀਨਾਂ ਨਾਲ ਸੰਪਰਕ ਕਰਨ ਲਈ ਕਰਬੀਰੋਸ ਅਥਾਂਟੀਕੇਸ਼ਨ ਵਰਤੀ ਜਾ ਸਕੇ।
vsftpd ਲਈ ssl_request_cert ਚੋਣ
vsftpd ਪੈਕੇਜ ਵਿੱਚ ਹੁਣ ਇੱਕ ssl_request_cert ਚੋਣ ਸ਼ਾਮਿਲ ਕੀਤੀ ਗਈ ਹੈ ਜੋ ਕਲਾਂਈਟ ਸਾਰਟੀਫਿਕੇਟ ਜਾਂਚ ਨੂੰ ਅਯੋਗ ਕਰਦਾ ਹੈ। ਜੇ ਯੋਗ ਹੋਵੇ, vsftpd ਆਉਣ ਵਾਲੇ SSL ਕੁਨੈਕਸ਼ਨਾਂ ਤੋਂ ਇੱਕ ਸਾਰਟੀਫਿਕੇਟ ਮੰਗੇਗਾ (ਜਰੂਰੀ ਨਹੀਂ ਕਿ ਲੋੜੀਂਦਾ ਹੋਵੇ)। ਇਸ ਚੋਣ ਲਈ ਮੂਲ ਸੈਟਿੰਗ (/etc/vsftpd/vsftpd.conf ਫਾਇਲ ਵਿੱਚ) Yes ਹੁੰਦੀ ਹੈ।
hwdata ਪੈਕੇਜ ਵਿੱਚ ਜੰਤਰ ID ਜੋੜੇ ਗਏ ਹਨ
hwdata ਪੈਕੇਜ ਵਿੱਚ ਹਾਰਡਵੇਅਰ ਪਛਾਣ ਅਤੇ ਸੰਰਚਨਾ ਡਾਟਾ ਵਰਤਣ ਅਤੇ ਵੇਖਾਉਣ ਲਈ ਜੰਤਰ ਦਿੱਤੇ ਗਏ ਹਨ। ਜੰਤਰ ID ਹੇਠਲੇ ਹਾਰਡਵੇਅਰਾਂ ਵਿੱਤ ਜੋੜੇ ਗਏ ਹਨ:
  • Intel Core i3, i5, i7 ਅਤੇ ਹੋਕ ਪਰੋਸੈੱਸਰ ਸੰਬੰਧੀ ਕੋਡ ਜਿਸਦਾ ਨਾਂ "Sandy Bridge" ਹੈ
  • ਨਵਾਂ HP ਇੰਟੀਗਰੇਟਡ Lights-Out 4 (iLO) ਜੰਤਰ
  • Atheros 3x3 a/g/n (Madeira) ਵਾਇਰਲੈੱਸ LAN

ਦੁਹਰਾਈ ਅਤੀਤ

ਸੁਧਾਈ ਅਤੀਤ
ਸੁਧਾਈ 1-0Thu Feb 16 2011ਮਾਰਟੀਨ Prpič
Release of the Red Hat Enterprise Linux 5.8 Release Notes